![]() |
MRP: 250/-![]() |
ਘੁਮੱਕੜੀ ਦਾ ਅਸਲ ਅਨੰਦ ਉਦੋਂ ਹੀ ਬੱਝਦਾ ਹੈ, ਜਦੋਂ ਤੁਸੀਂ ਕੁਦਰਤ ਨਾਲ ਇੱਕ-ਮਿੱਕ ਹੋ ਜਾਵੋ। ਕੁਦਰਤ ਦੀ ਹਰ ਸ਼ੈਅ ਤੁਹਾਡੇ ਨਾਲ ਗੱਲਾਂ ਕਰਨ ਲੱਗ ਪਵੇ। ਹਵਾ ਤੁਹਾਡੀ ਰਹਿਨੁਮਾਈ ਕਰਨ ਲੱਗ ਪਵੇ। ਨਦੀਆਂ ਤੁਹਾਡੇ ਸੰਗ ਤੁਰਦੀਆਂ ਮਹਿਸੂਸ ਹੋਣ ਲੱਗ ਪੈਣ। ਪੰਛੀ ਤੁਹਾਡੇ ਨਾਲ ਆਪਣੇ ਗੀਤਾਂ ਦੀ ਸਾਂਝ ਪਾ ਲੈਣ। ਤਿਤਲੀਆਂ ਤੁਹਾਨੂੰ ਫੁੱਲਾਂ ਸੰਗ ਵਿਚਰਨ ਦਾ ਸਲੀਕਾ ਸਿਖਾਉਣ ਲੱਗ ਪੈਣ। ਨਰਮ ਘਾਹ ਤੁਹਾਨੂੰ ਮਖ਼ਮਲੀ ਸੇਜਾਂ ਦਾ ਸੁੱਖ ਭੁਲਾ ਦੇਵੇ। ਬਰਫ਼ੀਲੇ ਸਿਖ਼ਰਾਂ ਦੇ ਨਜ਼ਾਰੇ ਤੁਹਾਡੀ ਅੰਦਰੂਨੀ ਤਪਸ਼ ਨੂੰ ਸਦਾ ਲਈ ਮਿਟਾ ਦੇਣ। ਤੁਹਾਡਾ ਇਕਲਾਪਾ ਇਕਾਂਤ ਵਿੱਚ ਬਦਲ ਜਾਵੇਂ। ਰੁੱਖ ਤੁਹਾਨੂੰ ਦੋਸਤਾਂ ਦੀ ਕਮੀ ਦਾ ਅਹਿਸਾਸ ਹੀ ਨਾ ਹੋਣ ਦੇਣ। ਪਹਾੜਾਂ ਦੀ ਗੋਦ ਵਿੱਚ ਤੁਹਾਨੂੰ ਮਾਂ ਦੀ ਗੋਦ ਜਿਹਾ ਨਿੱਘ ਮਹਿਸੂਸ ਹੋਣ ਲੱਗ ਪਵੇ। ਕੁਦਰਤ ਦਾ ਸੀਸਾ ਤੁਹਾਨੂੰ ਤੁਹਾਡੇ ਖ਼ੁਦ ਦੇ ਰੂਬਰੂ ਕਰਵਾ ਦੇਵੇ। ਜਦੋਂ ਤੁਸੀਂ ਖ਼ੁਦ ਆਪਣੇ ਆਪ ਨਾਲ ਏਨਾ ਘੁਲ ਮਿਲ ਜਾਵੋਂ ਕਿ ਮੁੜ ਤੁਹਾਨੂੰ ਕਿਸੇ ਵੀ ਸਫ਼ਰ ਉੱਤੇ ਕਿਸੇ ਹੋਰ ਹਮਸਫ਼ਰ ਦੀ ਲੋੜ ਹੀ ਮਹਿਸੂਸ ਨਾ ਹੋਵੇ।
Details of Book: Kudrati Rahaan Sang